Waheguru Shayari in Punjabi – ਹੈਲੋ ਦੋਸਤੋ, ਅੱਜ ਦੀ ਇਸ ਪੋਸਟ ਵਿਚ ਅਸੀ ਤੁਹਾਡੇ ਲਈ ਪੰਜਾਬੀ ਧਾਰਮਿਕ ਸਟੇਟਸ ਦੀ collection ਲੈਕੇ ਆਏ ਹਾਂ। ਜੇ ਤੁਸੀਂ ਵੀ ਪੰਜਾਬੀ ਧਾਰਮਿਕ ਸਟੇਟਸ ਦੀ ਤਲਾਸ਼ ਵਿਚ ਹੋ ਤਾ ਤੁਹਾਡੀ ਤਲਾਸ਼ ਇਸ ਪੋਸਟ ਤੇ ਖਤਮ ਹੁੰਦੀ ਹੈ। ਅੱਜ ਦੀ ਇਸ ਪੋਸਟ ਵਿਚ ਤੁਹਾਨੂੰ ਬੁਹੁਤ ਸਾਰੀ ਪੰਜਾਬੀ ਧਾਰਮਿਕ ਸਟੇਟਸ ਦੀ collection ਮਿਲ ਜਾਏਗੀ। ਉਮੀਦ ਹੈ ਕੇ ਤੁਹਾਨੂੰ ਇਹ ਪੋਸਟ ਪਸੰਦ ਆਵੇਗੀ।
WAHEGURU STATUS IN PUNJABI
ਮਨਿ ਤਨਿ ਬਾਛੀਐ ਜਨ ਧੂਰਿ ॥
ਕੋਟਿ ਜਨਮ ਕੇ ਲਹਹਿ
ਪਾਤਿਕ ਗੋਬਿੰਦ ਲੋਚਾ ਪੂਰਿ ॥੧॥
ਆਪਣੇ ਚਿੱਤ ਤੇ ਦੇਹ ਨਾਲ ਸੰਤਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰ। ਉਸ ਦੇ ਨਾਲ ਕ੍ਰੋੜਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ। ਹੇ ਸ੍ਰਿਸ਼ਟੀ ਦੇ ਸੁਆਮੀ ਮੇਰੀ ਸੱਧਰ ਪੂਰਨ ਕਰ।
ਗੂਜਰੀ ਮਹਲਾ ੫ ॥
ਤੂੰ ਸਮਰਥੁ ਸਰਨਿ ਕੋ ਦਾਤਾ
ਦੁਖ ਭੰਜਨੁ ਸੁਖ ਰਾਇ ॥
ਜਾਹਿ ਕਲੇਸ ਮਿਟੇ ਭੈ ਭਰਮਾ
ਨਿਰਮਲ ਗੁਣ ਪ੍ਰਭ ਗਾਇ ॥੧॥
ਮੇਰੇ ਦਾਤਾਰ ਪ੍ਰਭੂ! ਤੂੰ ਪਨਾਹ ਦੇਣ ਦੇ ਯੋਗ ਦੁੱਖੜਾ ਦੂਰ ਕਰਨ ਵਾਲਾ ਅਤੇ ਖੁਸ਼ੀ-ਪ੍ਰਸੰਨਤਾ ਦਾ ਪਾਤਿਸ਼ਾਹ ਹੈ। ਸੁਆਮੀ ਦੀਆਂ ਪਵਿੱਤ੍ਰ ਪ੍ਰਭਤਾਈਆਂ ਗਾਇਨ ਕਰਨ ਦੁਆਰਾ ਗਮ ਦੂਰ ਹੋ ਜਾਂਦੇ ਹਨ ਅਤੇ ਡਰ ਤੇ ਸੰਦੇਹ ਮਿੱਟ ਜਾਂਦੇ ਹਨ।
ਚਿੰਤਾ ਨਾ ਕਰਿਆ ਕਰੋ ,ਕਿਉਂਕਿ ਜਿਸ ਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ।
ਬਹੁਤ ਦੁੱਖ ਹੋਵੇ ਤਾ ਨਾਮ ਜਪਨਾ ਅੋਖਾ ਹੋ ਜਾਦਾ….. ਬਹੁਤ ਸੁਖ ਹੋਵੇ ਤਾ ਅੰਮ੍ਰਿਤ ਵੇਲੇ ਉੱਠਣਾ ਅੋਖਾ ਹੋ ਜਾਦਾ…
Punjabi Dharmik Status | ਪੰਜਾਬੀ ਧਰਮਿਕ ਸਥਿਤੀ
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ||
ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ
ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ ਮੈਂ ਜਦੋ ਵੀ ਰੋਈ ਹਾਂ 🙇 ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ
ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ~ Be friend with Guru Nanak. He won’t ever break your heart.
ਮੇਰੇ ਕੰਨ ਵਿਚ ਕਿਹਾ ਖੁਦਾ ਨੇ, ਜਿਗਰਾ ਰੱਖੀਂ ਡੋਲੀਂ ਨਾ….ਅਾ ਖਰ ਨੂੰ ਦਿਨ ਚੰਗੇ ਅਾੳੁਣੇ, ਬਸ ਚੁੱਪ ਕਰਜਾ ਬੋਲੀਂ ਨਾ
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ ~ There is only the One, the Giver of all souls. May I never forget Him!
ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ !!
ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ
ਲੋਕ ਰੰਗ ਬਦਲਦੇ ਨੇ ਵਾਹਿਗੁਰੂ ਵਕਤ ਬਦਲਦਾ ਏ
ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ |
ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ
Punjabi Ghaint Dharmik Status
ਦੋਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ, ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।
ਸਾਡੇ ਲਈ ਸਾਹਿਬਜ਼ਾਦੇ ਜਿੰਦਗਾਣੀ ਵਾਰ ਗਏ. ਸੋਚੋ ਜ਼ਰਾ…! ਸੋਚੋ ਜ਼ਰਾ..! ਅੱਜ ਆਪਾਂ ਸਿੱਖੀ ਕਿਉਂ ਵਿਸਾਰ ਗਏ,
ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇਂ ਸਿੱਖੀ ਕੀ ਨੀਵ ਹਮ ਹੈਂ ਸਰੋਂ ਪਰ ਉਠਾ ਚਲੇ ॥
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ
ਬੱਚੇ ਸੀ ਮਾਸੂਮ ਭਾਂਵੇ ਹੌਸਲੇ ਬੁਲੰਦ ਸੀ ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ ਜਾਣ ਵੇਲੇ ਮੌਤ ਵੱਲ ਹੱਸ ਹੱਸ ਦੇਖਦੇ ਸੀ ਬੜੇ ਹੀ ਮਹਾਨ ਦਾਦਾ ਤੇਰੇ ਫਰਜੰਦ ਸੀ
ਪਤਾ ਨਹੀਂ ਉਹ ਕਿਹੜੇ ਸਕੂਲਾਂ ‘ਚ ਪੜੇ ਸੀ ਜੋ ਲੱਖਾਂ ਨਾਲ ਲੜੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਜੋ ਨੀਂਹਾਂ ਵਿਚ ਖੜੇ ਸੀ
ਅਸੀਂ ਕਲਗੀਧਰ ਦੇ ਲਾਡਲੇ ਤੇ ਮਾਂ ਜੀਤੋ ਦੇ ਲਾਲ ਸ਼ਾਡੇ ਸ਼ੇਰਾਂ ਵਰਗੇਹਸਲੇ ਤੇ ਹਾਥੀਆਂ ਵਰਗੀ ਚਾਲ ਜੋ ਕਰਨਾ ਸੂਬੀਆਂ ਉਹ ਕਰ ਲੇ ਸਾਡੇ ਨਾਲ ਕੋਈ ਬਦਲ ਨੀ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ
ਲੈ ਕੇ ਆਗਿਆ ਪਿਤਾ ਤੋਂ ਮੈਦਾਨੀ ਕੁਦ ਪਏ, ਐਸੇ ਲਾੜੀ ਮੌਤ ਵਿਆਉਣ ਦੇ ਮੁਰੀਦ ਹੋਏ…. ਨਾ ਮਿਲੂ ਮਿਸਾਲ ਜੱਗ ਤੇ ਕਿਤੇ ਐਸੀ, ਪੁੱਤ ਬਾਪ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ….
ਖੇਡਣ ਵਾਲੀਆਂ ਉਮਰਾਂ ਦੇ ਵਿੱਚ ਆਪਣੀਆਂ ਜਾਂਨਾ ਵਾਰ ਗਏ। ਦੋ ਨਿੱਕੇ ਦੋ ਵੱਡੇ ਸਾਡੀ ਕੋਮ ਦੇ ਛਿੱਪ ਚੰਨ ਚਾਰ ਗਏ।
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ ਦੋ ਮੈਦਾਨ ਅੰਦਰ , ਦੋ ਦੀਵਾਰ ਅੰਦਰ
ਬਾਣੀ ਨਹੀਂਉ ਯਾਦ ਸਾਨੂੰ ਗੀਤ ਚੇਤੇ ਰਹਿ ਗਏ, ਮੱਸੇ ਤੇ ਔਰੰਗੇ ਸਾਡੇ ਲੇਖਾਂ ਵਿੱਚ ਬਹਿ ਗਏ ਨੰਗੇ ਸੀ ਜੋ ਪੈਰਾਂ ਤੋਂ ਗੁਰਾਂ ਦੇ ਲਾਲ ਚੇਤੇ ਰੱਖਿਓ, ਠੰਡੇ ਬੁਰਜ ਤੇ ਕੱਚੀ ਗੜ੍ਹੀ ਦੀ ਤੁਸੀਂ ਵਾਰ ਚੇਤੇ ਰੱਖਿਓ
ਸਚ ਕੋ ਮਿਟਾਓਗੇ ਤੋਂ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ਹਨਸ਼ਾਹ ਕੀ ਸ਼ਾਨ ਸੇ ਉਪਦੇਸ਼ ਹਮਾਰਾ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ ਹਮ ਕਹਿ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ
ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ ਅਸਾਂ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦਸੀਏ ਕਿਵੇ ਕੀ ਹੋਣਾ ਏ ਤੇਰੀ ਅੱਖੀਆ ਨੂੰ ਅਸੀਂ ਰੁਲਾਉਣਾ ਨਹੀ
ਚਾਰ ਪੁੱਤ ਬੜੇ ਸੋਹਣੇ ਪਤਾ ਏ ਪ੍ਰਾਹੁਣੇ ਅੱਜ ਵਿਹੜੇ ਵਿਚ ਖੇਡਣ ਕੱਲ ਜੰਗ ਵਿਚ ਹੋਣੇ
ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂਰ ਇਲਾਹੀ ਚੱਲੇ ਨੇ ਪਾਉਣ ਸ਼ਹੀਦੀਆਂ ਪੁੱਤਰ ਗੋਬਿੰਦ ਦੇ ਵੀਰ ਸਪਾਹੀ ਚੱਲੇ ਨੇ
ਜਦ ਵੇਖਿਆ ਡਿੱਗ ਅਜੀਤ ਪਿਆ ਲਾ ਉਂਗਲ ਤੋਰ ਜੁਝਾਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਨੀਆਂ ਦੇ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਣ ਖਲੋਣ, ਕੋਲ ਹੋਈਏ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ।
Waheguru Quotes In Punjabi | ਵਾਹਿਗੁਰੂ ਦੇ ਹਵਾਲੇ ਪੰਜਾਬੀ ਵਿੱਚ
ਤੂ ਮੇਰੋ ਪਿਆਰੋ ਤਾਂ ਕੈਸੀ ਭੂਖਾ ਤੂੰ ਮਨਿ ਵਸਿਆ ਲਗੈ ਨਾ ਦੂਖਾ।
ਸੂਖ ਮੈਂ ਬਹੂ ਸੰਗੀ ਦੁਖ ਮੈਂ ਸੰਗੀ ਨਾ ਕੋਈ ਕਹੁ ਨਾਨਕ ਹਰਿ ਭਜੁ ਮਨਾ । ਅੰਤਿ ਸਹਾਇ ਹੋਈ।
ਜਦੋਂ ਕੋਈ ਰਾਹ ਨਾ ਮਿਲ਼ੇ ਤਾਂ ਸਾਰਾ ਕੁਝ ਰੱਬ ਤੇ ਛੱਡ ਕੇ ਸਬਰ ਕਰਨਾ ਚਾਹੀਦਾ ਹੈ।
ਜੋ ਪਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪਰਮਾਤਮਾ ਉਹਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ।
ਇਕ ਐਬ ਮੇਰੀ ਦੁਨੀਆਂ ਵੇਖੇ , ਲੱਖ-ਲੱਖ ਲਾਹਨਤਾਂ ਪਾਵੇ।
ਲੱਖ ਐਬ ਮੇਰਾ ਸਤਿਗੁਰੂ ਵੇਖੇ, ਫਿਰ ਵੀ ਗਲ ਨਾਲ ਲਾਵੇ।
Satnam Waheguru Status | ਸਤਨਾਮ ਵਾਹਿਗੁਰੂ ਸਟੇਟਸ
ਅਰਦਾਸ ਕਰਾਂ ਮੈਂ ਹਰ-ਸਵਾਸ ਰੱਬਾ ਤੈਨੂੰ ਪਾਉਣ ਦੀ ਪੂਰੀ ਹੋ ਜਾਵੇ ਆਸ।
ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ।
ਰੂਹ ਤਾਂ ਮਾਲਕ ਉਸ ਨੂੰ ਹੀ ਮੰਨੀਏ ਜੀ, ਜਿਹਦਾ ਨਾਮ ਲਈਏ ਤੇ ਸਰੂਰ ਹੋ ਦੇ।
ਵਾਹਿਗੁਰੂ ਜੀ ਸਭ ਤੇਰੀ ਦਾਤ ਤੇਰੇ ਬਿਨ ਮੇਰੀ ਕੀ ਔਕਾਤ।
ਦੁੱਖ ਸੁੱਖ ਤਾਂ ਵਾਹੇਗੁਰੁ ਕੁਦਰਤ ਦੇ ਅਸੂਲ ਨੇ, ਬਸ ਇਕੋ ਅਰਦਾਸ ਹੈ।
ਜੇ ਸੁੱਖ ਮਿਲੇ ਤਾਂ ਨਿਮਰਤਾ ਬਖਸ਼ੀ, ਜੇ ਦੁੱਖ ਮਿਲੇ ਤਾਂ ਹਿੰਮਤ ਬਖ਼ਸੀਂ
Conclusion
In conclusion, the collection of 143+ Waheguru Shayari in Punjabi not only reflects the profound spiritual connection with the divine but also encapsulates the rich cultural and linguistic heritage of Punjab. The verses beautifully express the devotion, love, and reverence for Waheguru, the Supreme Being, in the melodious and poetic Punjabi language. This compilation serves as a testament to the deep spiritual sentiments that resonate within the hearts of those who seek solace and guidance in the divine presence of Waheguru. The poetic expressions in Punjabi further enhance the emotional depth, making this collection a source of inspiration for individuals on their spiritual journey. Through these verses, one can experience the essence of faith, surrender, and gratitude, creating a harmonious blend of devotion and linguistic artistry.